GTA Sanandreas Punjabi Part 1 4K HDR

Subscribers:
6,970
Published on ● Video Link: https://www.youtube.com/watch?v=cbgblTrmciA



Duration: 11:25
44 views
9


ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ। ਅੱਜ ਦਿਲ ਫਿਰ ਤੋਂ ਬੀਤੇ ਸਮੇਂ ਵਿੱਚ ਘੁੰਮਣ ਲੰਘ ਗਿਆ ਸੀ। ਪਹਿਲੀ ਵਾਰ ਜਿੰਦਗੀ ਵਿੱਚ ਕੋਈ ਡਿਜੀਟਲ ਗੇਮ ਖੇਡੀ ਸੀ ਉਹ ਵੀ ਆਪਣੇ ਜਿਗਰੀ ਦੋਸਤ ਅਭੇ ਭੁੱਲਰ ਨਾਲ ਬੈਠ ਕੇ। ਅੱਜ ਉਸ ਦੀ ਬਹੁਤ ਯਾਦ ਆਈ। ਆਹ ਜਿਹੜਾ ਨਸ਼ੇ ਆਲਾ ਕਾਲਾ ਅਜਗਰ ਸਾਡੇ ਪੰਜਾਬ ਵਿੱਚ ਤੁਰਿਆ ਫਿਰਦਾ ਉਹ ਮੇਰੇ ਭਰਾ ਵਰਗੇ ਯਾਰ ਨੂੰ ਖਾ ਗਿਆ। ਬਸ ਉਸ ਦੇ ਜਾਣ ਤੋਂ ਬਾਅਦ ਸਾਲੇ ਮਨ ਦੇ ਸਾਰੇ ਚਾਅ ਈ ਮਰ ਗਏ। ਅੱਜ ਵੀ ਯਾਦ ਆ ਉਸ ਨੂੰ #GTASanandreas ਖੇਡਣੀ ਬਹੁਤ ਪਸੰਦ ਸੀ। ਕਈ #punjabi ਲੋਕਾਂ ਨੂੰ ਆਹ ਗੇਮਾ ਖੇਡਣ ਆਲਾ ਕੰਮ ਫਜ਼ੂਲ ਵੀ ਲਗਦਾ ਹੋਊ ਪਰ ਭੋਲਿਓ ਆ ਜਿੰਦਗੀ ਵੀ ਇੱਕ ਗੇਮ ਈ ਆ। ਅੱਗ ਦੇ ਭਾਂਬੜ ਦੁਆਲੇ ਆਹ ਅੱਠ ਨੌਂ ਗ੍ਰਹਿ ਘੁੰਮੀ ਜਾਂਦੇ ਬਿਨਾਂ ਸਪੋਟਾ, ਬਿਨਾ ਧਾਗੇ ਤੋਂ। ਆਹ ਰੂਹ ਆਲੀਆਂ ਰੋਸ਼ਨੀਆਂ ਦੇ ਪੁੰਜ ਅਰਬਾ ਖਰਬਾ ਸਾਲਾਂ ਤੋਂ ਅਨੰਤ ਬ੍ਰਹਿਮੰਡ ਵਿੱਚ ਬੇਲਗਾਮ ਘੁੰਮੀ ਜਾਂਦੇ ਕਿਤੇ ਜਾ ਕੇ ਸੰਜੀਵ ਰੂਪ ਧਾਰਨ ਕਰਦੇ ਫਿਰ ਜਾ ਕੇ ਸਬੱਬ ਨਾਲ ਮੇਲ ਹੁੰਦੇ ਆਹ ਸੱਠ ਸੱਤਰ ਸਾਲ ਕੱਢ ਕੇ ਜੀਵਨ ਰੋਸ਼ਨੀਆਂ ਦੇ ਪੁੰਜਾ ਨੇ ਅਨੰਤ ਖਲਾਅ ਵਿੱਚ ਕਤਰਾ ਕਤਰਾ ਖਿੰਡ ਜਾਣਾ। ਨਾ ਮੁੜ ਤੋਂ ਮੇਲ ਹੋਣੇ ਨਾ ਵਿਛੋੜੇ। ਇੱਕ ਜਿੰਦਗੀ ਲੇਲੋ ਨਜ਼ਾਰੇ। ਹਰੇਕ ਨੂੰ ਇੱਜਤ ਦਿਓ। ਬੁਰਾ ਨਾ ਕਰੋ। ਕੋਈ ਕੰਮ ਵੱਡਾ ਛੋਟਾ ਨੀ। ਮਿਹਨਤ ਨੂੰ ਤਵੱਜੋ ਦਿਓ। ਮੈਨੂੰ ਅਭੇ ਕਿਹਾ ਕਰਦਾ ਸੀ ਆਹ ਕੰਮ ਵਿੱਚ ਦਿਲ ਦੀ ਖੁਸ਼ੀ ਮਿਲਦੀ ਵੀਰਾ ਆਪਾ ਬਸ ਇਸੇ ਵਿੱਚੋ ਜਿੰਦਗੀ ਲੱਭਣੀ। ਵਿਚਾਰਾ ਜਿੰਦਗੀ ਲੱਭਦਾ ਹਨੇਰਿਆਂ ਵਿੱਚ ਚਲਾ ਗਿਆ ਪਰ ਕੋਈ ਨਾ ਅਜੇ ਲੋਅ ਜਗਦੀ ਭਾਂਬੜ ਮੱਚ ਜਾਣ ਗੇ। ਸ਼ੱਬਾ ਖੈਰ







Tags:
PS5Share
ShareFactoryStudio
Gta sanandreas
Punjabi commentary
Punjab
Desi
India
Jatt
Bai
Brartv
Brar tv
Bhagwant man
Punjab cm
Aap
gta v punjabi
gta punjab
gta 5 punjabi



Other Statistics

Grand Theft Auto: San Andreas Statistics For Mani Yorkshire

There are 664 views in 6 videos for Grand Theft Auto: San Andreas. His channel uploaded an hours worth of Grand Theft Auto: San Andreas videos, less than 0.50% of the total video content that Mani Yorkshire has uploaded to YouTube.