GTA Punjab Sigma rule #GTA #Punjabi #shorts
Watch full video here https://youtu.be/cbgblTrmciA
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ। ਅੱਜ ਦਿਲ ਫਿਰ ਤੋਂ ਬੀਤੇ ਸਮੇਂ ਵਿੱਚ ਘੁੰਮਣ ਲੰਘ ਗਿਆ ਸੀ। ਪਹਿਲੀ ਵਾਰ ਜਿੰਦਗੀ ਵਿੱਚ ਕੋਈ ਡਿਜੀਟਲ ਗੇਮ ਖੇਡੀ ਸੀ ਉਹ ਵੀ ਆਪਣੇ ਜਿਗਰੀ ਦੋਸਤ ਅਭੇ ਭੁੱਲਰ ਨਾਲ ਬੈਠ ਕੇ। ਅੱਜ ਉਸ ਦੀ ਬਹੁਤ ਯਾਦ ਆਈ। ਆਹ ਜਿਹੜਾ ਨਸ਼ੇ ਆਲਾ ਕਾਲਾ ਅਜਗਰ ਸਾਡੇ ਪੰਜਾਬ ਵਿੱਚ ਤੁਰਿਆ ਫਿਰਦਾ ਉਹ ਮੇਰੇ ਭਰਾ ਵਰਗੇ ਯਾਰ ਨੂੰ ਖਾ ਗਿਆ। ਬਸ ਉਸ ਦੇ ਜਾਣ ਤੋਂ ਬਾਅਦ ਸਾਲੇ ਮਨ ਦੇ ਸਾਰੇ ਚਾਅ ਈ ਮਰ ਗਏ। ਅੱਜ ਵੀ ਯਾਦ ਆ ਉਸ ਨੂੰ #GTASanandreas ਖੇਡਣੀ ਬਹੁਤ ਪਸੰਦ ਸੀ। ਕਈ ਲੋਕਾਂ ਨੂੰ ਆਹ ਗੇਮਾ ਖੇਡਣ ਆਲਾ ਕੰਮ ਫਜ਼ੂਲ ਵੀ ਲਗਦਾ ਹੋਊ ਪਰ ਭੋਲਿਓ ਆ ਜਿੰਦਗੀ ਵੀ ਇੱਕ ਗੇਮ ਈ ਆ। ਅੱਗ ਦੇ ਭਾਂਬੜ ਦੁਆਲੇ ਆਹ ਅੱਠ ਨੌਂ ਗ੍ਰਹਿ ਘੁੰਮੀ ਜਾਂਦੇ ਬਿਨਾਂ ਸਪੋਟਾ, ਬਿਨਾ ਧਾਗੇ ਤੋਂ। ਆਹ ਰੂਹ ਆਲੀਆਂ ਰੋਸ਼ਨੀਆਂ ਦੇ ਪੁੰਜ ਅਰਬਾ ਖਰਬਾ ਸਾਲਾਂ ਤੋਂ ਅਨੰਤ ਬ੍ਰਹਿਮੰਡ ਵਿੱਚ ਬੇਲਗਾਮ ਘੁੰਮੀ ਜਾਂਦੇ ਕਿਤੇ ਜਾ ਕੇ ਸੰਜੀਵ ਰੂਪ ਧਾਰਨ ਕਰਦੇ ਫਿਰ ਜਾ ਕੇ ਸਬੱਬ ਨਾਲ ਮੇਲ ਹੁੰਦੇ ਆਹ ਸੱਠ ਸੱਤਰ ਸਾਲ ਕੱਢ ਕੇ ਜੀਵਨ ਰੋਸ਼ਨੀਆਂ ਦੇ ਪੁੰਜਾ ਨੇ ਅਨੰਤ ਖਲਾਅ ਵਿੱਚ ਕਤਰਾ ਕਤਰਾ ਖਿੰਡ ਜਾਣਾ। ਨਾ ਮੁੜ ਤੋਂ ਮੇਲ ਹੋਣੇ ਨਾ ਵਿਛੋੜੇ। ਇੱਕ ਜਿੰਦਗੀ ਲੇਲੋ ਨਜ਼ਾਰੇ। ਹਰੇਕ ਨੂੰ ਇੱਜਤ ਦਿਓ। ਬੁਰਾ ਨਾ ਕਰੋ। ਕੋਈ ਕੰਮ ਵੱਡਾ ਛੋਟਾ ਨੀ। ਮਿਹਨਤ ਨੂੰ ਤਵੱਜੋ ਦਿਓ। ਮੈਨੂੰ ਅਭੇ ਕਿਹਾ ਕਰਦਾ ਸੀ ਆਹ ਕੰਮ ਵਿੱਚ ਦਿਲ ਦੀ ਖੁਸ਼ੀ ਮਿਲਦੀ ਵੀਰਾ ਆਪਾ ਬਸ ਇਸੇ ਵਿੱਚੋ ਜਿੰਦਗੀ ਲੱਭਣੀ। ਵਿਚਾਰਾ ਜਿੰਦਗੀ ਲੱਭਦਾ ਹਨੇਰਿਆਂ ਵਿੱਚ ਚਲਾ ਗਿਆ ਪਰ ਕੋਈ ਨਾ ਅਜੇ ਲੋਅ ਜਗਦੀ ਭਾਂਬੜ ਮੱਚ ਜਾਣ ਗੇ। ਸ਼ੱਬਾ ਖੈਰ
Other Videos By Mani Yorkshire
Other Statistics
Grand Theft Auto: San Andreas Statistics For Mani Yorkshire
There are 664 views in 6 videos for Grand Theft Auto: San Andreas. His channel uploaded an hours worth of Grand Theft Auto: San Andreas videos, less than 0.50% of the total video content that Mani Yorkshire has uploaded to YouTube.